ਵਿਆਨਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਜ਼ੁਬਾਨ ਸਿਖਣ ਲਈ ਪੈਸੇ ਦੀ ਮਦਦ ਦਿੱਤੀ ਜਾਵੇਗੀ
ਵਿਆਨਾ ਦੀ ਨਗਰਪਾਲਿਕਾ ਤੁਹਾਨੂੰ ਜ਼ੁਬਾਨ ਸਿਖਣ ਲਈ ਮਦਦ ਦੇਵੇਗੀ|
ਵਿਦਿਆ ਕਾਰਡ ਦੇ ਆਖਰੀ 3 ਸਫ਼ੇ (29 ਤੋਂ 32 ਤੱਕ) ਜ਼ੁਬਾਨ ਸਿਖਣ ਲਈ ਪੈਸੇ ਦੀ ਮਦਦ ਦੇ ਕਾਗਜ਼ ਹਨ, ਕਿਰਪਾ ਕਰਕੇ ਉਹਨਾਂ ਨੂੰ ਨਾ ਫ਼ਾੜੋ|
ਤੁਹਾਨੂੰ ਜ਼ੁਬਾਨ ਸਿਖਣ ਲਈ ਪੈਸੇ ਦੀ ਮਦਦ ਦੇ ਕਾਗਜ਼ ਦੇ ਬਦਲੇ ਨਕਦ ਪੈਸੇ ਨਹੀਂ ਮਿਲਣਗੇ|
ਜ਼ੁਬਾਨ ਸਿਖਣ ਲਈ ਪੈਸੇ ਦੀ ਮਦਦ ਦੇ ਕਾਗਜ਼ ਤੁਸੀਂ ਕਿੱਥੇ ਇਸਤੇਮਾਲ ਕਰ ਸਕਦੇ ਹੋ?
- MA-17 (ਐਮਏ-17) ਦੀਆਂ ਪ੍ਰਮਾਣਿਤ ਸੰਸਥਾ ਵਿੱਚ ਜ਼ੁਬਾਨ ਦਾ ਕੋਰਸ ਕਰ ਸਕਦੇ ਹੋ?
- ਪੈਸੇ ਦੀ ਮਦਦ ਦੇ ਕਾਗਜ਼ ਦੇ ਪਿਛੇ ਪ੍ਰਮਾਣਿਤ ਸਹਿਯੋਗੀ ਦੀ ਮੋਹਰ ਲੱਗੀ ਹੋਣੀ ਚਾਹੀਦੀ ਹੈ| ਉਸ ਤੋਂ ਬਾਅਦ ਹੀ ਇਹ ਸਿੱਧ ਹੋਵੇਗਾ, ਕਿ ਜਾਣਕਾਰੀ ਮਾਪਦੰਡ ਵਿੱਚ ਹਿੱਸਾ ਲੈਣ ਤੋਂ ਬਾਅਦ ਤੁਹਾਨੂੰ ਮੋਹਰ ਮਿਲੀ ਹੈ|
- ਹਰ ਕੋਰਸ ਲਈ ਤੁਸੀਂ ਮਦਦ ਸੇ ਕਾਗਜ਼ ਦੇ ਸਕਦੇ ਹੋ| ਤੁਸੀਂ ਆਪਣਾ ਵਿਦਿਆ ਕਾਰਡ ਪ੍ਰਮਾਣਿਤ ਸੰਸਥਾ ਵਿੱਚ ਨਾਲ ਲੈ ਕੇ ਜਾਉ|
- ਜੇ ਇੱਕ ਕੋਰਸ ਦੇ ਬਹੁਤ ਹਿੱਸੇ ਹਨ, ਤਾਂ ਤੁਸੀਂ ਇੱਕ ਤੋਂ ਵੱਧ ਲਈ ਪੈਸੇ ਦੀ ਮਦਦ ਦੇ ਕਾਗਜ਼ ਦੇ ਸਕਦੇ ਹੋ| ਤੁਹਾਨੂੰ ਇਸ ਬਾਰੇ ਵਿੱਚ ਜਾਣਕਾਰੀ ਆਪਣੇ ਜਰਮਨ ਦੇ ਕੋਰਸ ਦੀ ਸੰਸਥਾ ਵਿੱਚ ਮਿਲੇਗੀ|
- 30 ਮਹੀਨੇ ਤੋਂ ਬਾਅਦ ਪੈਸੇ ਦੀ ਮਦਦ ਦੇ ਕਾਗਜ਼ ਰੱਦ ਹੋ ਜਾਂਦੇ ਹਨ| ਰੱਦ ਹੋਣ ਦੀ ਤਾਰੀਖ ਵਿਦਿਆ ਕਾਰਡ ਦੇ ਪਹਿਲੇ ਪੰਨੇ ਉੱਤੇ ਲਿਖੀ ਹੈ|
ਚੌਥੀ (ਏਕੀਕਰਨ) ਸ਼ਰਤ ਪੂਰੀ ਕਰਨ ਵਾਲਿਆਂ ਲਈ
ਫ਼ੇਡਰਲ ਦੀ ਤਰਫੋਂ ਪੈਸੇ ਦੀ ਮਦਦ ਦੇ ਕਾਗਜ਼ – OIF ਆਸਟਰੀਅਨ ਏਕੀਕਰਨ ਸੰਸਥਾ
ਜ਼ੁਬਾਨ ਸਿਖਣ ਲਈ ਪੈਸੇ ਲਈ ਤੁਹਾਨੂੰ ਐਮਏ (MA)-35 ਤੋਂ ਵੀਜ਼ਾ ਲੈਣ ਦੇ ਵਕਤ ਵੀ ਮਿਲ ਸਕਦੇ ਨੇ, ਜੇ ਤੁਸੀਂ ਏਕੀਕਰਨ ਦੀਆਂ ਸ਼ਰਤਾਂ ਨੂੰ ਪੂਰੀਆਂ ਕਰਦੇ ਹੋ|
ਜੇ ਤੁਸੀਂ 18 ਮਹੀਨੇ ਦੇ ਅੰਦਰ ਏਕੀਕਰਨ ਦੀਆਂ ਸ਼ਰਤਾਂ (ਸਰਟੀਫ਼ਿਕੇਟ ਕਿ ਤੁਸੀਂ ਜ਼ੁਬਾਨ ਦਾ ਕੋਰਸ ਕੀਤਾ ਹੈ) ਪੂਰੀਆਂ ਕਰਦੇ ਹੋ ਤਾਂ ਰ੍ਤੁਹਾਨੂੰ 50 ਪ੍ਰਤੀਸ਼ਤ ਪੈਸੇ (ਜਿਆਦਾ ਤੋਂ ਜਿਆਦਾ 750 – ਯੂਰੋ) ਮਿਲ ਸਕਦੇ ਹਨ| ਇਸਦੇ ਬਾਰੇ ਤੁਹਾਨੂੰ ਆਪਣੀ ਸੰਸਥਾ ਤੋਂ ਜ਼ਿਆਦਾ ਜਾਣਾਕਰੀ ਮਿਲ ਸਕਦੀ ਹੈ|
ਜਦੋਂ ਤੁਸੀਂ ਪਹਿਲੀ ਵਾਰ ਜ਼ੁਬਾਨ ਸਿਖਣ ਵਾਲੀ ਸੰਸਥਾ ਵਿੱਚ ਜਾਓ ਤਾਂ ਆਪਣੇ ਸ਼ਨਾਖਤੀ ਤੇ ਪੈਸੇ ਦੇ ਮਦਦ ਦੇ ਕਾਗਜ਼ ਨਾਲ ਲੇ ਕੇ ਜਾਉ|