ਵਿਆਨਾ ਵਿੱਚ ਐਮ.ਏ -17 ਮੈਜਿਸਟ੍ਰੇਟ (ਮਿਊਨਿਸਪੈਲਟੀ ਦਾ ਦਫ਼ਤਰ) ਦਾ ਕੰਮ ਅਪ੍ਰਵਾਸੀ (ਦੂਜੇ ਦੇਸ਼ਾਂ ਤੋਂ ਆਏ ਲੋਕਾਂ) ਨੂੰ ਰਾਹ ਦਿਖਾਉਣਾ ਹੈ ਕਿ ਲੋਕ ਕਿਸ ਤਰਾਂ ਨਾਲ ਇੱਥੇ ਬੇਹਤਰ ਤਰੀਕੇ ਨਾਲ ਰਹਿ ਸਕਦੇ ਹਨ| ਆਪਣੇ ਹੱਕ ਪ੍ਰਾਪਤ ਕਰ ਸਕਦੇ ਹਨ| ਉਹ ਵਿਆਨਾ ਵੀਹ ਰਹਿਣ ਵਾਲੇ ਸਾਰੇ ਆਪ੍ਰਵਾਸੀਆਂ (ਦੂਜੇ ਦੇਸ਼ ਤੋਂ ਆਏ ਲੋਕਾਂ) ਦੀ ਮਦਦ ਕਰਦਾ ਹੈ)
ਐਮ.ਏ -17 ਮੈਜਿਸਟ੍ਰੇਟ (ਮਿਊਨਿਸਪੈਲਟੀ ਦਾ ਦਫ਼ਤਰ) ਤੁਹਾਨੂੰ ਜ਼ੁਬਾਨ ਤੇ ਹੋਰ ਕੋਰਸਾਂ ਦੇ ਇਲਾਵਾ, ਆਪ੍ਰਵਾਸੀਆਂ (ਦੂਜੇ ਦੇਸ਼ਾਂ ਤੋਂ ਆਏ ਲੋਕਾਂ) ਦੀ ਮਦਦ ਕਰਨਾ, ਹੌਸਲਾ ਅਫਜਾਈ ਕਰਨਾ, ਸਾਥ ਦੇਣਾ ਹੈ ਤਾਂਕਿ ਉਹ ਇਸ ਸੁਸਾਇਟੀ ਵਿੱਚ ਚੰਗੀ ਤਰਾਂ ਰਹਿ ਸਕਣ| ਇਸ ਵਿਭਾਗ ਦਾ ਅਹਿਮ ਕੰਮ- ਸੰਸਥਾਵਾਂ ਅਤੇ ਸੰਘਾਂ ਨਾਲ ਗੱਲਬਾਤ ਤੇ ਸਲਾਹ ਮਸ਼ਵਰਾ ਕਰਨਾ ਹੈ ਤਾਂਕਿ ਅਪ੍ਰਵਾਸੀ (ਦੂਜੇ ਦੇਸ਼ਾਂ ਤੋਂ ਆਏ ਲੋਕਾਂ) ਦੀ ਮਦਦ ਕੀਤੀ ਜਾ ਸਕੇ|
ਵਿਆਨਾ ਵਿੱਚ ਰਹਿਣ ਵਾਲੇ ਲੋਕਾਂ ਲਈ ਤਾਲੀਮ ਕਾਰਡ ਲਈ ਪੈਸੇ ਦੀ ਮਦਦ ਐਮ.ਏ 17 ਮੈਜਿਸਟ੍ਰੇਟ (ਮਿਊਨਿਸਪੈਲਟੀ ਦਾ ਦਫ਼ਤਰ) ਵੱਲੋਂ ਹਨ – ਤੁਹਾਡੇ ਕੰਮ ਤੇ ਤਾਲੀਮ ਦਾ ਸਾਥੀ|
ਐਮ.ਏ 35 ਮਹਿਕਮਾ ਇਮੀਗ੍ਰੇਸ਼ਨ, ਆਸਟਰੀਆ ਦੀ ਨਾਗਰਿਕਤਾ ਲੈਣ ਬਾਰੇ ਜਾਂ ਰਜਿਸਟਰੀ ਦਫ਼ਤਰ ਦੇ ਸਾਰੇ ਕੰਮ ਜਿਵੇਂ ਕਿ ਜਨਮ, ਮੌਤ, ਵਿਆਹ ਅਤੇ ਜੀਵਨ ਸਾਥੀ ਦਰਜ ਕਰਵਾਉਣ ਦੇ ਸਰਟੀਫ਼ਿਕੇਟ, ਨਾਗਰਿਕਤਾ ਅਤੇ ਵੀਜ਼ਾ ਦੇਣ ਦੇ ਸਾਰਿਆਂ ਮਾਮਲਿਆਂ ਦਾ ਜਿੰਮੇਵਾਰੀ ਹੈ ਅਤੇ ਵਿਆਨਾ ਵਿੱਚ ਤੁਹਾਡੇ ਜੀਵਨ ਦਾ ਸਾਥੀ ਹੈ|
ਜੇ ਵੀਜ਼ੇ ਬਾਰੇ ਕੋਈ ਸਵਾਲ ਹੋਵੇ ਤਾਂ ਤੁਸੀਂ ਐਮਏ 35 ਦੇ ਸਰਵਿਸ ਸੈਂਟਰ ਵਿੱਚ ਆਪਣੀ ਮਾਂ ਬੋਲੀ ਵਿੱਚ ਸਹੀ ਸਲਾਹ ਮਸ਼ਵਰਾ ਲੈ ਸਕਦੇ ਹੋ|
ਵਾਅਫ਼ ਵਿਆਨਾ ਸਰਕਾਰ ਦੀ ਕੰਮਾਮ ਬਾਰੇ ਐਕਟਿਵ ਸਰਕਾਰੀ ਸੰਸਥਾ tha ਜਿਹੜੀ ਕਿ ਕਾਮਿਆਂ ਨੂੰ ਕੰਮ ਦੇ ਪੇਸ਼ਿਆਂ ਬਾਰੇ ਜਾਣਕਾਰੀ ਅਤੇ ਸਲਾਹ ਮਸ਼ਵਰਾ ਦਿੰਦੀ ਹੈ ਅਤੇ ਪੇਸ਼ੇ ਦੇ ਆਧਾਰ ਤੇ ਅੱਗੇ ਸਿੱਖਿਆ ਲੈਣ ਵਿੱਚ ਮਦਦ ਕਰਦੀ ਹੈ|
ਇਸ ਸੰਸਥਾ ਵੱਲੋਂ ਕੰਮ ਦੇ ਪੇਸ਼ਿਆ ਬਾਰੇ ਜਾਣਕਾਰੀ ਲਈ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ| ਇਹਨਾਂ ਖ਼ਾਸ ਪ੍ਰੋਗਰਾਮਾਂ ਵਿੱਚ ਤੁਹਾਡੀ ਮਾਂ ਬੋਲੀ ਵਿੱਚ ਕੰਮ ਦੇ ਬਾਰੇ ਵਿੱਚ ਤੁਹਾਡੇ ਹੱਕਾਂ, ਫਰਜ਼ਾਂ ਅਤੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ|
ਖ਼ਾਸ ਕਰਕੇ ਨਵੇਂ ਆਏ ਲੋਕ ਜਿਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਹੈ ਜਾਂ ਜਿਹਨਾਂ ਨੂੰ ਇੱਕ ਸਾਲ ਦੇ ਅੰਦਰ ਇਜਾਜ਼ਤ ਮਿਲ ਜਾਵੇਗੀ ਉਹਨਾਂ ਲਈ ਇਹ ਮੁਢਲੀ ਜਾਣਕਾਰੀ ਬਹੁਤ ਲਾਹੇਵੰਦ ਹੈ|
ਇਹ ਜਾਣਕਾਰੀ ਜਰਮਨ, ਅੰਗ੍ਰੇਜ਼ੀ, ਫ਼ਾਰਸੀ, ਹਿੰਦੀ ਅਤੇ ਪੰਜਾਬੀ ਵਿੱਚ ਵੀ ਦਿੱਤੀ ਜਾਂਦੀ ਹੈ|
ਐਮ.ਏ 17 ਦੇ ਸਟਾਰਟ ਕੋਚਿੰਗ ਦਫ਼ਤਰ ਵਿੱਚ ਇਸ ਪ੍ਰੋਗਰਾਮ ਦੀ ਆਪਣੀ ਭਾਸ਼ਾ ਵਿੱਚ ਅਗਲੀ ਤਾਰੀਖ ਬਾਰੇ ਜਾਣਕਾਰੀ ਲਈ ਸਕਦੇ ਹੋ ਅਤੇ ਵਾਅਫ਼ ਦੇ ਇਸ ਪ੍ਰੋਗਰਾਮ ਵਿੱਚ ਭਾਗ ਲੈ ਸਕਦੇ ਹੋ|
ਵਾਅਫ਼ ਇਸ ਜਾਣਕਾਰੀ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ ਬਾਅਦ ਹਰ ਕਿਸਮ ਦੇ ਸਲਾਹ ਮਸ਼ਵਰੇ ਲਈ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ|
ਇੱਥੇ ਤੁਸੀਂ ਆਸਟਰੀਆ ਵਿੱਚ ਕੰਮਾਂ ਕਾਰਾਂ ਦੀ ਦੁਨੀਆ, ਆਪਣੇ ਪੇਸ਼ੇ ਬਾਰੇ, ਆਪਣੇ ਮੁਖ ਵਿੱਚ ਸੀਖੇ ਕੰਮ ਜਾਂ ਕੀਤੀ ਪੜ੍ਹਾਈ ਜਾਂ ਅੱਗੇ ਸਿੱਖਿਆ ਲੈਣ ਬਾਰੇ ਜਾਂ ਆਪਣੀ ਵਿਦਿਆ ਦੇ ਨਾਲ ਲਿਆਂਦੇ ਸਰਟੀਫ਼ਿਕੇਟਾਂ ਦੀ ਸਮਾਨਤਾ ਬਾਰੇ ਜਾਣਕਾਰੀ ਲੈ ਸਕਦੇ ਹੋ|
ਇੱਥੇ ਆਪ ਨੂੰ ਇਹਨਾਂ ਮਾਮਲਿਆਂ ਬਾਰੇ ਸਲਾਹ ਦੇ ਨਾਲ ਨਾਲ ਮਦਦ ਵੀ ਮਿਲੇਗੀ|
ਇਹ ਸਲਾਹ ਮਸ਼ਵਰਾ ਤੁਹਾਨੂੰ ਜਰਮਨ, ਬੋਸਨੀਆ, ਕਰੋਸ਼ਿਆ, ਸਰਬੀਆ, ਅਰਬੀ, ਚੀਨੀ, ਅੰਗ੍ਰੇਜ਼ੀ, ਫਰਾਂਸੀਸੀ, ਫ਼ਾਰਸੀ, ਪੋਲਿਸ਼, ਪੁਰਤਗਾਲੀ, ਰੂਸੀ ਅਤੇ ਸਪੈਨਿਸ਼ ਭਾਸ਼ਾ ਵਿੱਚ ਮਿਲ ਸਕਦੀ ਹੈ|
ਏ.ਐਮ.ਐਸ – ਰੁਜ਼ਗਾਰ ਦਫ਼ਤਰ. ਆਸਟਰੀਆ ਵਿੱਚ ਸਭ ਤੋਂ ਵੱਡਾ ਕਾਰਜ ਸਥਲ ਹੈ| ਇਹ ਕੰਮ ਲੱਭਣ ਵਾਲਿਆਂ ਦੀ ਮਦਦ ਕਰਦਾ ਹੈ, ਤੇ ਜਿਹਨਾਂ ਦੇ ਖੁਦ ਦੇ ਕਾਰੋਬਾਰ ਜਾਂ ਕੰਪਨੀਆਂ ਹਨ, ਉਹਨਾਂ ਨੂੰ ਵੀ ਸਲਾਹ, ਜਾਣਕਾਰੀ ਤੇ ਮਦਦ ਦਿੰਦਾ ਹੈ|
ਜਦੋਂ ਤੁਹਾਨੂੰ ਕੰਮ ਕਰਨ ਦਾ ਹੱਕ ਮਿਲ ਜਾਵੇ, ਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਜ਼ਿਲ੍ਹੇ ਦੇ ਰੁਜ਼ਗਾਰ ਦਫ਼ਤਰ ਏ.ਐਮ.ਐਸ ਵਿੱਚ ਜਾ ਕੇ ਕੰਮ ਲੱਭਣ ਲਈ ਅਰਜ਼ੀ ਦੇ ਸਕਦੇ ਹੋ|
ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ: 7:30 -16:00 ਤੱਕ ਸ਼ੁੱਕਰਵਾਰ 7:30-15:30 ਤੱਕ
ਵਿਆਨਾ ਵਿੱਚ ਇਸ ਮੰਡਲ ਦੇ 800,000 ਮੈਂਬਰ ਹਨ| ਸਾਰੇ ਕੰਮ ਕਰਨ ਵਾਲੇ, ਮੁਲਾਜ਼ਮ, ਅਤੇ ਸੁਤੰਤਰ ਕੰਮ ਕਰਨ ਵਾਲੇ ਇਸ ਦੇ ਮੈਂਬਰ ਹਨ| ਇਹ ਮੰਡਲ ਮੈਂਬਰਾਂ ਦੇ ਕੰਮ, ਵਪਾਰ ਅਤੇ ਸਭਿਆਚਾਰਕ ਮਾਮਲਿਆਂ ਵਿੱਚ ਮਦਦ ਕਰਦਾ ਹੈ|
ਮੈਂਬਰਾਂ ਨੂੰ ਕੰਮ ਅਤੇ ਸ਼ੋਸ਼ਲ ਮਾਮਲਿਆਂ ਬਾਰੇ ਬਿਨ੍ਹਾ ਫ਼ੀਸ ਸਲਾਹ ਦਿੱਤੀ ਜਾਂਦੀ ਹੈ ਅਤੇ ਇਹਨਾਂ ਮਾਮਲਿਆਂ ਵਿੱਚ ਅਗਵਾਈ ਕੀਤੀ ਜਾਂਦੀ ਹੈ| ਇਸ ਤੋਂ ਇਲਾਵਾ ਇਹ ਆਪਣੇ ਪੇਸ਼ੇ ਜਾਂ ਵਪਾਰ ਦੀ ਹੋਰ ਸਿੱਖਿਆ ਬਾਰੇ ਪੈਸੇ ਨਾਲ ਮਦਦ ਕਰਦਾ ਹੈ|
ਇਸ ਮੰਡਲ ਦੇ ਮੁਖ ਦਫ਼ਤਰ (ਪ੍ਰੀਨ੍ਜ਼ Eugen Str 20-22 im 4. Bezirk) ਤੋਂ ਇਲਾਵਾ ਸਲਾਹ ਮਸ਼ਵਰੇ ਲਈ ਓਟਕਰਿੰਗ, ਫਲੋਰਿਸਦੋਰਡ ਅਤੇ ਲੀਸਿਨਗ ਵਿੱਚ ਦਫ਼ਤਰ ਹਨ|
ਵਿਆਨਾ ਦਾ ਵਪਾਰ ਮੰਡਲ (ਵਿਰਸਾਫ਼ਤਸ ਕਾਮਰ) 110.000 ਵਿਆਨਾ ਵਿੱਚ ਵਪਾਰ ਤੇ ਕਾਰੋਬਾਰ ਕਰਨ ਵਾਲਿਆਂ ਦਾ ਕਾਨੂੰਨੀ ਪ੍ਰਤੀਨਿਧੀ ਹੈ ਤੇ ਆਪਣੇ ਮੈਂਬਰਾਂ ਨੂੰ ਕਈ ਤਰਾਂ ਦੀਆਂ ਸਹੂਲਤਾਂ ਦਿੰਦਾ ਹੈ, ਜਿਵੇਂ ਕਿ ਤੁਹਾਨੂੰ ਕੰਪਨੀ ਸਥਾਪਨਾ ਕਰਨ ਵਾਲਿਆਂ ਨੂੰ ਕਾਨੂੰਨੀ ਸਲਾਹ ਦੇਣੀ – ਉਹਨਾਂ ਨੂੰ ਇੱਥੇ ਸਮਾਜਿਕ ਸਵਾਲਾਂ ਦਾ ਜਵਾਬ ਦਿੰਦੀ ਹੈ| ਮੈਂਬਰਾਂ ਨੂੰ ਕਾਨੂੰਨੀ, ਸਮਾਜਿਕ ਸੰਬੰਧੀ ਸਹਿਯੋਗ ਅਤੇ ਹੋਰ ਮਾਮਲਿਆਂ ਵਿੱਚ ਉਹਨਾਂ ਦੀ ਮਦਦ ਕਰਦੀ ਹੈ| ਇਸ ਤੋਂ ਇਲਾਵਾ, 70.000 ਆਪਣਾ ਕੰਮ ਕਰਨ ਵਾਲੇ, ਮਜ਼ਦੂਰ ਤੇ ਪੇਸ਼ਾ ਸਿਖਣ ਵਾਲਿਆਂ ਨੂੰ ਡਬਲਯੂ.ਕੇ.ਓ. ਵਿਆਨਾ ਦੇ ਵਪਾਰ ਮੰਡਲ ਦੇ ਜਰਿਏ ਆਪਣੇ ਪੇਸ਼ੇ ਵਿੱਚ ਅੱਗੇ ਪੜ੍ਹਨ ਦੀ ਮਦਦ ਮਿਲਦੀ ਹੈ| ਵਿਆਨਾ ਦਾ ਵਪਾਰ ਮੰਡਲ (ਵਿਰਸਾਫ਼ਤਸ ਕਾਮਰ) ਵਿਆਨਾ ਵਿੱਚ ਣਾ ਸਿਰਫ ਵਪਾਰ ਤੇ ਕਾਰੋਬਾਰ ਕਰਨ ਵਾਲਿਆਂ ਦੀ ਮਦਦ ਕਰਦਾ ਹੈ, ਬਲਕਿ ਜੋ ਲੋਕ ਅੱਗੇ ਪੜ੍ਹਨਾ ਚਾਹੁੰਦੇ ਹਨ, ਉਹਨਾਂ ਦੀ ਵੀ ਮਦਦ ਕਰਦਾ ਹੈ| ਤੁਸੀਂ ਇਸ ਬਾਰੇ ਵਿੱਚ ਸਾਡੀ ਵੈੱਬਸਾਈਟ ਤੇ ਹੋਰ ਪੜ੍ਹ ਸਕਦੇ ਹੋ|
ਵਿਆਨਾ ਵਪਾਰ ਏਜੰਸੀ ਸਰਗਰਮੀ ਨਾਲ 30 ਸਾਲਾਂ ਤੋਂ ਵਪਾਰ ਦੇ ਵਿਕਾਸ ਲਈ ਸਮਰਥਨ ਦੇ ਰਹੀ ਹੈ| ਵਿਆਨਾ ਵਿੱਚ ਏਜੰਸੀ ਵਿੱਤੀ ਹੱਲਾਸ਼ੇਰੀ, ਅਚਲ ਸੰਪਤੀ, ਅਨੁਕੂਲਿਤ ਸਲਾਹਾਂ ਤੇ ਨਿਪਟਣ ਦੀਆਂ ਗਤਿਵਿਧਿਆਂ ਦੇ ਨਾਲ ਰਾਸ਼ਟਰੀ ਤੇ ਅੰਤਰਰਾਸ਼ਟਰੀ ਕੰਪਨੀਆਂ ਦੇ ਲਈ ਪਹਿਲਾ ਸੰਪਰਕ ਲਈ ਕਦਮ ਹਨ ਤੇ ਮੈਗਾਯਸਾਂ ਪ੍ਰਿਸਟਪੁਮੀ ਮਿੰਗੋ ਪ੍ਰ੍ਵਾਸੋ ਉਦਮੀਆਂ ਦੇ ਲਈ ਵਿਆਨਾਂ ਵਪਾਰ ਏਜੰਸੀ ਦੀ ਇੱਕ ਸ਼ਾਖਾ ਹੈ ਜੋ ਬਹੁਭਾਸ਼ਾ ਵਿੱਚ ਜਾਣਕਾਰੀ ਤੇ ਸਲਾਹ ਦਿੰਦੀ ਹੈ| ਵਿਆਨਾ ਵਪਾਰ ਏਜੰਸੀ ਕੋਈ ਪੈਸਾ ਨਹੀਂ ਲੈਂਦੀ ਹੈ|