ਸਟਾਰਟ ਕੋਚਿੰਗ – ਵਿਆਨਾ ਵਿੱਚ ਤੁਹਾਡੀ ਵਧੀਆ ਸ਼ੁਰੂਆਤ ਲਈ
ਸਟਾਰਟ ਕੋਚਿੰਗ ਵਿਆਨਾ ਸਰਕਾਰ ਦੇ ਐਮ.ਏ 17 ਵਿਭਾਗ ਦੇ ਉਹਨਾਂ ਵਿਅਕਤੀਆਂ ਦੀ ਮਦਦ ਲਈ ਬਣਾਇਆ ਗਿਆ ਹੈ ਜਿਹਨਾਂ ਨੂੰ ਪਿਛਲੇ ਦੋ ਸਾਲਾਂ ਅੰਦਰ ਇਥੇ ਰਹਿਣ ਲਈ ਵੀਜ਼ੇ ਜਾਰੀ ਕੀਤੇ ਗਏ ਹਨ। ਐਮ.ਏ 17 ਦੇ ਕਰਮਚਾਰੀ ਜਿਹੜੇ ਕਿ ਤੁਹਾਡੀ ਭਾਸ਼ਾ ਜਾਣਦੇ ਹਨ ਜਾਂ ਤੁਹਾਡੇ ਵੱਲੋਂ ਚੁਣੀ ਭਾਸ਼ਾ ਵਿੱਚ ਵਿਆਨਾ ਅੰਦਰ ਪੈਰ ਜਮਾਉਣ ਵਿੱਚ ਤੁਹਾਡੀ ਮਦਦ ਕਰਨਗੇ। ਸਟਾਰਟ ਕੋਚਿੰਗ ਵੱਲੋਂ ਦਿੱਤੀ ਗਈ ਤਾਰੀਖ ਨੂੰ ਤੁਹਾਨੂੰ ਵਿਆਨਾ ਅੰਦਰ ਵਿਦਿਆ ਲਈ ਪਾਸ ਦਿੱਤਾ ਜਾਵੇਗਾ। ਇਹ ਪਾਸ ਤੁਹਾਡੇ ਵੱਲੋਂ ਕੀਤੇ ਗਏ ਕੋਰਸਾਂ ਅਤੇ ਹੋਰ ਜਾਣਕਾਰੀ ਲਈ ਕੀਤੇ ਗਏ ਪ੍ਰੋਗਰਾਮਾਂ ਵਿੱਚ ਭਾਗ ਲੈਣ ਦਾ ਸਬੂਤ ਹੋਵੇਗਾ। ਇਸ ਪਾਸ ਦੇ ਨਾਮ ਤੁਹਾਨੂੰ 300 ਯੂਰੋ ਦਾ ਭੱਤਾ ਜਰਮਨ ਸਿੱਖਣ ਲਈ ਦਿੱਤਾ ਜਾਵੇਗਾ। ਇਸ ਪਾਸ ਨਾਲ ਤੁਸੀਂ ਆਪਣੀ ਦਿਲਚਸਪੀ ਵਾਲੇ ਕੋਰਸਾਂ ਵਿੱਚ ਭਾਗ ਲੈ ਸਕਦੇ ਹੋ।